ਗੁਰਦਵਾਰਾ ਜਾਂ ਇੱਕ ਸਿਆਸੀ ਦੁਕਾਨ ?
ਸਮਾਂ ਕੱਢ ਕੇ ਪੜਨਾ ਜ਼ਰੂਰ ਜੀ :-
ਗੁਰਦਵਾਰਾ ਸਾਹਿਬ ਦੇ ਗ੍ਰੰਥੀ, ਨੌਕਰੀ ਦਾ ਡਰ:-
ਅੱਜ ਦੀ ਇੱਕ ਘਟਨਾ ਸਾਂਝੀ ਕਰਨੀ ਸੀ, ਮੇਰੇ ਮਾਮਾ ਜੀ ਦੀ ਬੇਟੀ ਦੇ ਵਿਆਹ ਦੀ ਖੁਸ਼ੀ ਵਿਚ ਉਹਨਾਂ ਵਲੋਂ ਅਖੰਡ ਕੀਰਤਨੀ ਜਥੇ ਵੱਲੋਂ ਗੁਰਦਵਾਰਾ ਰਕਾਬ ਗੰਜ ਸਾਹਿਬ ਵਿੱਚ ਮਹੀਨਾ ਪਹਿਲਾਂ ਬੁਕਿੰਗ ਕਰਵਾ ਕੇ ਅੱਜ ਕੀਰਤਨ ਕਰਵਾਇਆ ਗਿਆ ਅਤੇ ਉਪਰੰਤ ਲੰਗਰ ਦੀ ਵੀ ਸੇਵਾ ਕਰਵਾਈ !
ਪਰ ਜਦੋਂ ਭਾਈ ਜੀ ਨੇ ਅਰਦਾਸ ਕੀਤੀ ਤਾਂ ਉਹਨਾਂ ਦਾ ਕੋਈ ਜ਼ਿਕਰ ਨ ਕਰਦੇ ਹੋਏ ਓਥੇ ਸਮੇਂ ਸਿਰ ਪੁੱਜੇ ਪ੍ਰਧਾਨਾਂ ਦਾ ਜ਼ਿਕਰ ਹੀ ਕੀਤਾ ਗਿਆ, ਜਦੋਂ ਮਾਮਾ ਜੀ ਨੇ ਭਾਈ ਜੀ ਨੂੰ ਬੇਨਤੀ ਕੀਤੀ ਤਾਂ ਅੱਗੋਂ ਭਾਈ ਜੀ ਕਹਿੰਦੇ ਕਿ ਜੇ ਉਹਨਾਂ ਦੀ ਧੀ ਦੀ ਅਰਦਾਸ ਕਰ ਦੇਂਦਾ ਤਾਂ ਮੈਨੂੰ ਆਪਣੀ ਨੌਕਰੀ ਤੋਂ ਹੱਥ ਧੋਣੇ ਪੈਣੇ ਸੀਗੇ, ਇਸ ਲਈ ਉਹਨਾਂ ਦੇ ਨਾਮ ਦੀ ਅਰਦਾਸ ਨਹੀਂ ਹੋਈ !
ਗੁਰੂ ਮਹਾਰਾਜ ਜਾਣੀ ਜਾਣ ਨੇ, ਅਰਦਾਸ ਵਿੱਚ ਨਾਂ ਲਵੋ ਨ ਲਵੋ ਉਹਨਾਂ ਕੋਲ ਹਾਜਰੀ ਲੱਗ ਜਾਉਂਦੀ ਹੈ, ਪਰ ਸੋਚਣ ਵਾਲੀ ਗੱਲ ਹੈ ਕਿ ਗੁਰੂ ਘਰ ਦੇ ਵਜ਼ੀਰ ਵੀ ਡਰ ਡਰ ਕੇ ਅਰਦਾਸ ਕਰਦੇ ਨੇ, ਅਤੇ ਆਪਣੀਆਂ ਸੇਵਾਵਾਂ ਨਿਭਾਉਂਦੇ ਨੇ !
Comments
Post a Comment